ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਅੱਜ , ਕੀ SSM ਦੇ ਲੀਡਰ ਹੋਣਗੇ ਸ਼ਾਮਿਲ ?

ਅੱਜ ਦੁਪਹਿਰ 12 ਵਜੇ ਸਿੰਘੂ ਬਾਰਡਰ ਤੇ SKM ਦੀ ਮੀਟਿੰਗ ਹੋਵੇਗੀ ਜਿਸ ਉੱਤੇ ਪੂਰੇ ਦੇਸ਼ ਦੀ ਨਜ਼ਰ ਹੈ ਮੋਰਚੇ ਦੀ ਜਿੱਤ ਤੋਂ ਬਾਅਦ 22 ਕਿਸਾਨ ਜਥੇਬੰਦੀਆਂ ਨੇ ਰਾਜਨੀਤੀ ਵਿੱਚ ਉਤਰਨ ਦਾ ਫੈਸਲਾ ਕੀਤਾ ਅਤੇ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਜਿਸਤੋ ਬਾਅਦ ਪੰਜਾਬ ਦੀਆਂ 32 ਜਥੇਬੰਦੀਆਂ ਵਿਚੋਂ ਦਸ ਜਥੇਬੰਦੀਆਂ ਨੇ ਇਸਦਾ ਵਿਰੋਧ ਕੀਤਾ ਅਤੇ ਸਿਆਸਤ ਵਿੱਚ ਨਾ ਉਤਰਨ ਦਾ ਸੁਝਾਵ ਦਿੱਤਾ ਪਰ 22 ਜਥੇਬੰਦੀਆਂ ਨੇ ਕਿਹਾ ਕਿ ਕਿਸਾਨੀ ਲਈ ਸਹੀ ਫੈਸਲੇ ਲੈਣ ਲਈ ਸਿਆਸਤ ਵਿੱਚ ਉਤਰਨਾ ਹੀ ਪੈਣਾ ,
ਅੱਜ SKM ਦੀ ਮੀਟਿੰਗ ਵਿੱਚ ਇਹ ਧਿਆਨ ਦੇਣ ਦੀ ਲੋੜ ਹੈ ਕਿ :
ਸਿਆਸਤ ਵਿੱਚ ਉਤਰਨ ਵਾਲੀਆਂ 22 ਜਥੇਬੰਦੀਆਂ ਨੂੰ ਇਸ ਮੀਟਿੰਗ ਦਾ ਹਿਸਾ ਬਣਾਇਆ ਜਾਂਦਾ ਹੈ ਜਾਂ ਨਹੀਂ ?
ਕਿ SSM ਦੇ ਲੀਡਰ ਇਸ ਮੀਟਿੰਗ ਵਿੱਚ ਪਹੁੰਚਦੇ ਹਨ ਜਾਂ ਨਹੀਂ ?
ਜੋ ਜਥੇਬੰਦੀਆਂ ਹਾਲੇ ਸਿਆਸਤ ਵਿੱਚ ਨਹੀਂ ਉਤਰੀਆਂ ਉਹਨਾਂ ਦਾ ਸਿਆਸਤ ਵਿੱਚ ਉਤਰਨ ਤੇ ਕੀ ਫੈਸਲਾ ਰਹੇਗਾ ?
ਰਾਕੇਸ਼ ਟਿਕੈਤ ਉੱਤਰ ਪ੍ਰਦੇਸ਼ ਦੀ ਰਾਜਨੀਤੀ ਵਿੱਚ ਉਤਰਨਗੇ ਜਾਂ ਨਹੀਂ ?
ਮੋਰਚੇ ਦੀ ਜਿੱਤ ਤੋਂ ਬਾਅਦ ਕਿਸਾਨ ਕਰਜ ਮਾਫ਼ੀ , MSP ਦਾ ਮੁੱਦਾ ਅਤੇ ਲਖੀਮਪੁਰ ਦੀ ਘਟਨਾ ਦਾ ਮੁੱਦਾ ਆਉਣ ਵਾਲੇ ਵਕ਼ਤ ਵਿੱਚ ਕਿਸ ਤਰ੍ਹਾਂ ਚੱਕਿਆ ਜਾਵੇਗਾ ?