Uncategorized

ਕਾਰੋਬਾਰੀ ਨੇ ਆਪਣੇ ਪਿਤਾ ਨੂੰ 21 ਕਰੋੜ ਦੀ ਸੁਪਰਕਾਰ ਕੀਤੀ ਗਿਫਟ

ਲਗਜਰੀ ਕਾਰ ਨਿਰਮਾਤਾਵਾਂ ਵਿੱਚ ਬੁਗਾਟੀ ਦਾ ਨਾਂ ਪ੍ਰਮੁਖਤਾ ਨਾਲ ਲਿਆ ਜਾਂਦਾ ਹੈ ।ਇਸ ਸੁਪਰਕਾਰ ਨਿਰਮਾਤਾ ਦੀਆਂ ਕਾਰਾਂ ਇੰਨੀਆਂ ਮਹਿੰਗੀਆਂ ਹਨ । ਕਿ ਸੜਕਾ ‘ਤੇ ਘੱਟ ਹੀ ਨਜ਼ਰ ਆਉਦੀਆਂ ਹਨ । ਬੁਗਾਟੀ ਚਿਰੋਨ ਨਾਂ ਦੀ ਇਸ ਕੰਪਣੀ ਦੀ ਕਾਰ ਇੰਨੀ ਮਹਿੰਗੀ ਹੈ, ਕਿ ਦੁਨੀਆਂ ਦੇ 100 ਤੋਂ ਘੱਟ ਲੋਕਾ ਨੇ ਇਸ ਨੂੰ ਖਰਿਦਿਆ ਹੈ ।ਭਾਰਤੀ ਮੂਲ ਦੇ ਅਮਰੀਕੀ ਕਾਰੋਬਾਰੀ ਮਯੂਰ ਸ਼੍ਰੀ ਵੀ ਇਨ੍ਹਾਂ ਚੁਣੇ ਹੋਏ 100 ਲੋਕਾਂ ਵਿਚੋਂ ਇੱਕ ਹਨ ।

ਮਯੂਰ ਸ਼੍ਰੀ ਅਮਰੀਕਾ ਵਿਚ ਰੀਅਲ ਅਸਟੇਟ ਦਾ ਕਾਰੋਬਾਰ ਕਰਦਾ ਹੈ । ੳੇੁਸ ਨੂੰ ਮਹਿੰਗੀਆ ਕਾਰਾ ਦਾ ਸ਼ੌਕ ਹੈ । ਉਸ ਨੇ ਆਪਣੀ ਲਗਜਰੀ ਕਾਰ ਕਲੈਕਸ਼ਨ ਕਈ ਤਸਵੀਰਾਂ ਇੰਸਟਾਗ੍ਰਾਮ ਸ਼ੇਅਰ ਕੀਤੀਆ ਹਨ । ਦੁਨੀਆ ਦੀਆਂ ਸਭ ਤੋਂ ਮਹਿੰਗੀਆ ਕਾਰਾ ‘ਚੋਂ ਇੱਕ ਹੈ ਬੁਗਾਟੀ ਚਿਰੋਨ ਦੀਆ ਤਸਵੀਰਾਂ ਵੀ ਉਸਦੇ ਇੰਸਟਾਗ੍ਰਾਮ ਤੇ ਦੇਖਿਆ ਜਾ ਸਕਦੀਆ ਹਨ । ਖਬਰਾ ਮੁਤਾਬਕ ਮਯੂਰ ਨੇ ਕੁਝ ਸਮਾਂ ਪਹਿਲਾਂ ਇਹ ਕਾਰ ਆਪਣੇ ਪਿਤਾ ਨੂੰ ਗਿਫਟ ਕੀਤੀ ਸੀ।

ਬੁਗਾਟੀ ਚਿਰੋਨ ਦੀ ਕੀਮਤ ਦੇਖ ਕੇ ਤੁਸੀ ਹੈਰਾਨ ਹੋ ਸਕਦੇ ਹੋ । ਬੁਗਾਟੀ ਦੀ ਇਸ ਸੁਪਰਕਾਰ ਦੀ ਕੀਮਤ 21 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ।ਜੇਕਰ ਖਰੀਦਦਾਰ ਕੰਪਨੀ ਦੇ ਬੇਸ ਮਾਡਲ ਵਿੱਚ ਕੁਝ ਵੀ ਕਸਟਮਾਇਜ਼ ਨਹੀ ਕਰਦੇ ਹਨ ਤਾਂ ਇਹ ਕਾਰ 21 ਕਰੋੜ ਰੁਪਏ ਵਿੱਚ ਮਿਲ ਸਕਦੀ ਹੈ। ਜੇਕਰ ਤੁਸੀ ਆਪਣੇ ਹਿਸਾਬ ਨਾਲ ਕੋਈ ਕਸਟਮਾਇਜੇਸ਼ਨ ਕਰਵਾਉਦੇ ਹੋ ਤਾ ਇਸ ਦੀ ਕੀਮਤ ਹੋਰ ਵਧ ਜਾਵੇਗੀ ।ਮਯੂਰ ਸ਼੍ਰੀ ਨੇ ਆਪਣੀ ਬੁਗਾਟੀ ਚਿਰੋਨ ਵਿਚ ਪੇਂਟ ਵਰਕ ਸਮੇਤ ਕਈ ਕਸਟਮਾਇਜੇਸ਼ਨ ਕੀਤੇ ਹਨ ।ਇਸ ਤਰਾ ਕਿਹਾ ਜਾ ਸਕਦਾ ਹੈ ਕਿ ਬੁਗਾਟੀ ਚਿਰੋਨ ਦੀ ਕੀਮਤ 21 ਕਰੌਂੜ ਰੁਪਏ ਤੋਂ ਜਿਆਦਾ ਹੈ ।

ਬੁਗਾਟੀ ਚਿਰੋਨ ਨੂੰ ਦੂਨੀਆਂ ਦੀ ਸਭ ਤੋਂ ਮਹਿੰਗੀ ਅਤੇ ਸ਼ਕਤੀਸ਼ਾਲੀ ਗੱਡੀਆਂ ‘ਚੋ ਇੱਕ ਮੰਨਿਆ ਜਾਂਦਾ ਹੈ। ਇਸ ਕਾਰ ਦਾ ਇੰਜਣ ਇੰਨਾ ਪਾਵਰਫੂਲ ਹੈ, ਕਿ ਇਹ 1479 ਬੀ ਐਚ ਪੀ ਦੀ ਪਾਵਰ ਅਤੇ 1600 ਐਨ ਐਮ ਦਾ ਟਾਰਕ ਜਨਰੇਟ ਕਰ ਸਕਦਾ ਹੈ । ਇਹ ਕਾਰ ਜ਼ੀਰੋ ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 2.3 ਸੈਕਿੰਡ ਵਿੱਚ ਫੜ ਲੈਦੀ ਹੈ । ਇਸ ਦੀ ਟਾਪ 420 ਕਿਲੋਮੀਟਰ ਪ੍ਰਤੀ ਘੰਟਾ ਹੈ ।

Show More

Related Articles

Leave a Reply

Your email address will not be published. Required fields are marked *