National Headlines

ਪੈਟਰੋਲ ਡੀਜਲ ਦੀ ਕੀਮਤਾਂ ‘ਚ ਹੋਇਆ ਅੱਜ 80 ਪੈਸੇ ਦਾ ਹੋਰ ਵਾਧਾ

ਤੇਲ ਮਾਰਕੀਟ ਕੰਪਨੀਆਂ ਦੇ ਨੋਟੀਫਿਕੇਸ਼ਨ ਅਨੁਸਾਰ , ਐਤਵਾਰ ਨੂੰ ਦਿੱਲੀ ਵਿੱਚ ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿੱਚ 80 ਪੈਸੇ ਪ੍ਰਤੀ ਲੀਟਰ ਦਾ ਹੋਰ ਵਾਧਾ ਹੋਇਆ ,
ਮੁੰਬਈ ਵਿੱਚ ਪੈਟਰੋਲ 84 ਪੈਸੇ ਪ੍ਰਤੀ ਲੀਟਰ ਅਤੇ ਡੀਜਲ ਵਿੱਚ 85 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ । ਦਿੱਲੀ ਵਿੱਚ ਪੈਟਰੋਲ ਦੀ ਤਾਜਾਂ ਕੀਮਤ 103.41 ਰੁਪਏ ਪ੍ਰਤੀ ਲੀਟਰ ਹੈ ,ਜਦਕਿ ਮੁੰਬਈ ਵਿੱਚ ਵਾਧੇ ਤੋਂ ਬਾਅਦ ਇਹ 118.41 ਰੁਪਏ ਪ੍ਰਤੀ ਲੀਟਰ ਤੇ ਪਹੁੰਚ ਗਿਆ ਹੈ ।
ਭਾਰਤ ਵਿੱਚ ਪਿਛਲੇ 13 ਦਿਨਾਂ ਵਿੱਚ ਇਹ 11ਵੀ ਵਾਰ ਹੈ , ਜਦੋ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ । ਪਿਛਲੇ 13 ਦਿਨਾਂ ਵਿੱਚ ਪੈਟਰੋਲ ਦੀਆ ਕੀਮਤਾਂ ਵਿਚ 8 ਰੁਪਏ ਦਾ ਵਾਧਾ ਹੋਇਆ ਹੈ । ਦਿੱਲੀ ਅਤੇ ਮੁੰਬਈ ਵਿੱਚ ਮੌਜੂਦਾ ਡੀਜਲ ਦੀਆਂ ਕੀਮਤਾਂ ਕ੍ਰਮਵਾਰ 94.67 ਰੁਪਏ ਪ੍ਰਤੀ ਲੀਟਰ ਅਤੇ 102.64 ਰੁਪਏ ਪ੍ਰਤੀ ਲੀਟਰ ਹੈ । ਮਹਾਰਾਸ਼ਟਰ ਦੇ ਪ੍ਰਭਨੀ ਜਿਲੇ ਵਿੱਚ ਪੈਟਰੋਲ ਦੀ ਸਭ ਤੋਂ ਵੱਧ ਕੀਮਤ 120.54 ਰੁਪਏ ਪ੍ਰਤੀ ਲੀਟਰ ਦਰਜ਼ ਕੀਤੀ ਗਈ ਹੈ ।
ਨੋਇਡਾ ਵਿੱਚ ਪੈਟਰੋਲ ਅਤੇ ਡੀਜ਼ਲ ਦੀਆ ਮੌਜੂਦਾ ਕੀਮਤ 103.47 ਰੁਪਏ ਪ੍ਰਤੀ ਲੀਟਰ ਅਤੇ 95.02 ਰੁਪਏ ਪ੍ਰਤੀ ਲੀਟਰ ਹੈ । ਲਖਨਊ ਚ ਐਤਵਾਰ ਨੂੰ ਪੈਟਰੋਲ 103.25 ਰੁਪਏ ਅਤੇ ਡੀਜਲ 94.82 ਰੁਪਏ ਤੇ ਰਿਹਾ । ਕਲਕੱਤਾ ਵਿੱਚ 1 ਲੀਟਰ ਪੈਟਰੋਲ 113.03 ਰੁਪਏ ਅਤੇ ਡੀਜਲ 97.82 ਰੁਪਏ ਵਿੱਚ ਵਿਕ ਰਿਹਾ ਹੈ ।
ਪਿਛਲੇ ਮਹੀਨੇ 5 ਰਾਜਾ ਵਿੱਚ ਵਿਧਾਨਸਭਾ ਚੌਣਾ ਦੇ ਨਤੀਜਿਆਂ ਤੋਂ ਬਾਅਦ , ਭਾਰਤ ਵਿੱਚ ਪੈਟਰੋਲ ਅਤੇ ਡੀਜਲ ਦੀਆ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ । ਰੂਸ -ਯੂਕਰੇਨ ਯੁੱਧ ਦੇ ਵਿੱਚਕਾਰ , ਜਿਸ ਨੇ ਕੱਚੇ ਤੇਲ ਦੀਆ ਕੀਮਤਾਂ ਨੂੰ ਸੱਤ ਸਾਲ ਦੇ ਉੱਚ ਪੱਧਰ ਤੇ ਪਹੁੰਚਾ ਦਿੱਤਾ ਹੈ । ਪਿਛਲੇ ਸਾਲ 4 ਨਵੰਬਰ ਤੋਂ ਇੰਧਨ ਦੀਆਂ ਕੀਮਤਾਂ ਸਥਿਰ ਹੈ ।
ਵਿੱਤ ਮੰਤਰੀ ਨਿਰਮਲਾ ਸਿਤਾਰਮਨ ਨੇ ਕਿਹਾ ਕਿ ਦੇਸ਼ ਪਹਿਲਾ ਹੀ ਰੂਸ ਤੋਂ ਰਿਆਇਤੀ ਦਰ ਤੇ ਤੇਲ ਖ਼ਰੀਦ ਰਿਹਾ ਹੈ । “ਭਾਰਤ ਦੇ ਰਾਸ਼ਟਰੀ ਹਿੱਤ , ਊਰਜਾ ਚਿੰਤਾਵਾਂ ਨੂੰ ਪਹਿਲ ਦੇਣੀ ਚਾਹੀਦੀ ਹੈ । ਅਸੀਂ ਪਹਿਲਾ ਹੀ ਰੂਸੀ ਤੇਲ ਖਰੀਦਣਾ ਸ਼ੁਰੂ ਕਰ ਦਿੱਤਾ ਸੀ। ਜੇ ਸਾਨੂੰ ਘੱਟ ਦਰਾ ਤੇ ਕੱਚਾ ਤੇਲ ਮਿਲ ਰਿਹਾ ਹੈ , ਤਾਂ ਸਾਨੂੰ ਅਜਿਹਾ ਫੈਸਲਾ ਕਿਊ ਨਹੀਂ ਲੈਣਾ ਚਾਹੀਦਾ , ਜਿਸ ਨਾਲ ਲੋਕਾਂ ਨੂੰ ਫਾਇਦਾ ਹੋਵੇ , ”

Show More

Related Articles

Leave a Reply

Your email address will not be published. Required fields are marked *