ਪੰਜਾਬ Headlines

ਪੰਜਾਬ ਵਿਧਾਨ ਸਭਾ ਨੇ ਚੰਡੀਗੜ੍ਹ , ਪੰਜਾਬ ਨੂੰ ਦੇਣ ਲਈ ਕੀਤਾ ਮਤਾ ਪਾਸ

ਪੰਜਾਬ ਅਸੇੰਬਲੀ ਨੇ ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸ਼ਾਸਤ ਪ੍ਰਦੇਸ਼ ਦੇ ਪ੍ਰਸਾਸ਼ਨ ਅਤੇ ਹੋਰ ਸਾਂਝੀਆਂ ਜਾਇਦਾਦ ਵਿੱਚ ਸੰਤੁਲਨ ਵਿਗਾੜਨ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਉਦੀਆ ਚੰਡੀਗੜ੍ਹ ਨੂੰ ਤੁਰੰਤ ਸੁੱਬੇ ਵਿੱਚ ਤਬਦੀਲ ਕਰਨ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ ਹੈ ।
ਇਹ ਮਤਾ ਭਗਵੰਤ ਮਾਨ ਵਲੋਂ ਬਾਜਪਾ ਦੇ ਦੋ ਵਿਧਾਇਕ ਦੀ ਗੈਰ ਹਾਜ਼ਰੀ ਵਿੱਚ ਪੇਸ਼ ਕੀਤਾ ਗਿਆ ਸੀ , ਜਿਨ੍ਹਾਂ ਨੇ ਪਹਿਲਾ ਸਦਨ ਵਿਚੋਂ ਵਾਕਾਆਊਟ ਕਰ ਦਿੱਤਾ ਸੀ ।
ਬਾਜਪਾ ਨੂੰ ਛੱਡ ਕੇ ਆਪ , ਕਾਂਗਰਸ ਅਕਾਲੀ ਦਲ ਅਤੇ ਬਸਪਾ ਦੇ ਇਕਲੋਤੇ ਵਿਧਾਇਕ ਸਮੇਤ ਸਾਰੀਆਂ ਸਿਆਸੀਆਂ ਪਾਰਟੀਆਂ ਦੇ ਮੇਮਬਰ ਮਤੇ ਦੇ ਸਮਰਥਨ ਚ ਸਾਹਮਣੇ ਆਏ ਅਤੇ ਕੇਂਦਰ ਦੇ ਇਸ ਕਦਮ ਨੂੰ ਤਾਨਾਸ਼ਾਹੀ ਕਰਾਰ ਦਿੱਤਾ ।
ਨਿਯਮਾਂ ਤਹਿਤ ਚੰਡੀਗੜ੍ਹ ਮੁਲਾਜ਼ਮ ਦੀ ਸੇਵਾ ਮੁਕਤੀ ਦੀ ਉਮਰ 58 ਤੋਂ ਵਧਾ ਕੇ 60 ਸਾਲ ਹੋ ਜਾਵੇਗੀ ਅਤੇ ਮਹਿਲਾ ਮੁਲਾਜ਼ਮ ਨੂੰ 1 ਸਾਲ ਦੀ ਬਜਾਏ 2 ਸਾਲ ਦੀ ਬਾਲ ਸੰਭਾਲ ਛੁਟੀ ਮਿਲੇਗੀ । ਕੇਂਦਰ ਨੇ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ ।
ਮਾਨ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਉਹ ਇਸ ਮੁੱਦੇ ਤੇ ਰਾਸ਼ਟਰਪਤੀ , ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਤੋਂ ਸਮਾਂ ਮੰਗਣਗੇ ਅਤੇ ਸਦਨ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਦਾ ਪੱਖ ਜ਼ੋਰਦਾਰ ਢੰਗ ਨਾਲ ਉਹਨਾਂ ਦੇ ਸਾਹਮਣੇ ਰੱਖਿਆ ਜਾਵੇਗਾ ।
ਮਾਨ ਨੇ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ ਵੀ ਕੀਤੀ ।

Show More

Related Articles

Leave a Reply

Your email address will not be published. Required fields are marked *