15 ਜੂਨ ਤੋਂ 30 ਜੂਨ ਤਕ ਚੰੜੀਗੜ ਵਿੱਚ ਪਾਣੀ ਦੀ ਬਰਬਾਦੀ ਤੇ ਲਗੇਗਾ ਜੁਰਮਾਨਾ

ਚੰੜੀਗੜ ਦੇ ਐਮ ਸੀ ਨੇ ਪਾਣੀ ਦੀ ਬਰਬਾਦੀ ਕਰਨ ਵਾਲਆ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਹੈ । 15 ਅਪ੍ਰੈਲ ਤੋਂ 30 ਜੂਨ ਤਕ ਪਾਣੀ ਦੀ ਬਰਬਾਦੀ ਕੲਨ ਵਾਲੇ ਨੂੰ ਭਰਨਾ ਪੈ ਸਕਦਾ ਹੈ ਜੁਰਮਾਨਾ ਅਤੇ ਪਾਣੀ ਦਾ ਕੁਨੇਕਸ਼ਨ ਵੀ ਗੁਆ ਸਕਦਾ ਹੈ ।
ਅਣਜਾਣੇ ਵਿੱਚ ਪਾਣੀ ਬਰਬਾਦੀ ਦੇ ਮਾਮਲੇ ਵਿੱਚ , ਜਿਵੇਂ ਕਿ ਪਾਇਪ ਜਾਂ ਪਾਣੀ ਦੀ ਸਟੋਰੇਜ ਟੈਂਕੀ ਵਿੱਚ ਲੀਕ ਹੋਣ , ਉਲੰਘਣਾ ਕਰਨ ਵਾਲੇ ਨੂੰ ਦੋ ਦਿਨਾਂ ਦਾ ਨੋਟਿਸ ਮਿਲੇਗਾ । ਪਾਲਣਾ ਨਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਲਗਾਇਆ ਜਾਵੇਗਾ । ਪਾਇਪ ਦੀ ਵਰਤੋਂ ਕਰਕੇ ਕਾਰਾਂ ਧੋਣ ਜਾਂ ਲਾਅਨ ਨੂੰ ਨੂੰ ਪਾਣੀ ਦੇਣ ਦੀ ਸੂਰਤ ਵਿੱਚ ਮੌਕੇ ਤੇ ਹੀ ਚਲਾਨ ਕਟਿੱਆ ਜਾਵੇਗਾ । ਜੇਕਰ ਜੁਰਮਾਨਾ ਅਦਾ ਨਹੀ ਕੀਤਾ ਜਾਦਾ ਹੈ , ਤਾਂ ਇਸਨੂੰ ਪਾਣੀ ਦੇ ਬਿੱਲ ਵਿੱਚ ਜੋੜ ਦਿੱਤਾ ਜਾਵੇਗਾ ।
ਜਾਂਚ ਕਰਨ ਲਈ ਚਾਰ ਟੀਮਾ ਡਿਊਟੀ ਤੇ ਰਹਿਣਗੀਆ । ਸੀਨੀਅਰ ਨਗਰ ਨਿਗਮ ਅਧਿਕਾਰੀ ਨੇ ਕਿਹਾ , ‘ਇੱਕ ਵਾਰ ਕੁਨੈਕਸ਼ਨ ਕੱਟਣ ਤੋਂ ਬਾਅਦ , ਉਹ ਉਦੋ ਤੱਕ ਬਹਾਲ ਨਹੀ ਕੀਤਾ ਜਾਵੇਗਾ , ਜਦੋ ਤੱਕ ਡਿਫਾਲਟਰ ਇੱਕ ਹਲਫਨਾਮੇ ਦੇ ਨਾਲ 5000 ਰੁਪਏ ਦਾ ਜੁਰਮਾਨਾ ਅਦਾ ਨਹੀ ਕਰਦਾ’ ।
ਪੰਚਕੂਲਾ ਵਿੱਚ ਵੀ ਹਰਿਆਣਾ ਸ਼ਹਿਰੀ ਵਿਕਾਸ ਪ੍ਰਧਿਕਰਨ ਪਾਣੀ ਦੀ ਬਰਬਾਦੀ ਕਰਦੇ ਪਾਏ ਗਏ ਸੀਨੀਅਰ ਨਗਰ ਨਿਗਮ ਅਧਿਕਾਰੀ ਨੇ ਉਹਨਾ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ , ‘ ਜੇਕਰ ਉਹ ਉਲਘਣਾ ਕਰਦੇ ਹੋਏ ਫੜੇ ਗਏ ਤਾਂ ਉਨਾਂ ਨੂੰ 5,000 ਰੁਪਏ ਦਾ ਚਲਾਨ ਕੀਤਾ ਜਾਵੇਗਾ । ਹੁਕਮਾਂ ਦੀ ਪਾਲਣਾ ਨਾ ਕਰਨ ਨਾਲ 5000 ਰੁਪਏ ਦਾ ਚਲਾਣ ਕੀਤਾ ਜਾਵੇਗਾ ।
ਐਚਐਸਵੀਪੀ ਦੇ ਕਾਰਜਕਾਰੀ ਇੰਜੀਨੀਅਰ ਅਮਿਤ ਰਾਠੀ ਨੇ ਕਿਹਾ , ‘ ਲੋਕਾ ਨੂੰ ਸਵੇਰੇ ਆਪਣੇ ਵਾਹਨਾ ਨੂੰ ਧੋਣ ਲਈ ਸਿਰਫ ਬਾਲਟਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ । ਲਾਅਨ ਅਤੇ ਪੌਦਿਆਂ ਨੂੰ ਪਾਇਪਾਂ ਨਾਲ ਪਾਣੀ ਦੇਣ ਦੀ ਇਜਾਜਤ ਨਹੀ ਹੈ । ਨਿਵਾਸਿਆ ਨੂੰ ਇਹ ਯਕੀਨੀ ਬਣਾਉਣੀ ਚਾਹੀਦੀ ਹੈ ਕਿ ਪਾਣੀ ਦੀਆਂ ਟੈਕਿਆਂ ਦੇ ੳਵਰਫਲੋ ਹੋਣ ਕਾਰਣ ਪਾਣੀ ਦੀ ਬਰਬਾਦੀ ਨਾ ਹੋਵੇ ਅਤੇ ਕਿਸੇ ਵੀ ਲੀਕ ਪਾਈਪ ਨੂੰ ਠੀਕ ਕੀਤਾ ਜਾਵੇ ।