Entertainment Headlines

ਸ਼ੋਨੇ ਦਾ ਵਧਿਆਂ ਭਾਅ ; 22 ਦੀ ਜਗਾ 18 ਕੈਰੇਟ ਸੋਨੇ ਦੀ ਮੰਗ

ਸੋਨੇ ਦੀ ਕੀਮਤ ਨੇ ਵਿਆਹ ਕਰਵਾਉਣ ਵਾਲਿਆਂ ਦੇ ਹੋਸ਼ ਉਡਾ ਦਿੱਤੇ ਹਨ । ਭਾਰੀ ਭਾਅ ਕਾਰਨ ਲੋਕਾਂ ਲਈ ਸੋਨਾ ਹਲਕਾ ਹੋ ਗਿਆ ਹੈ ।14 ਅਪ੍ਰੈਲ ਨੂੰ ਖਰਮਸ ਦੀ ਸਮਾਪਤੀ ਦੇ ਨਾਲ ਹੀ ਲਗਨ ਸ਼ੂਰੁ ਹੋ ਜਾਵੇਗਾ । ਇਸ ਦੇ ਮੱਦੇਨਜਰ ਬਾਜਾਰ ਵਿੱਚ ਗਹਿਣੇ ਬਣਾਉਣ ਦੇ ਆਰਡਰ ਆਉਣੇ ਸ਼ੂਰੁ ਹੋ ਗਏ ਹਨ । ਸੋਨੇ ਦੀਆ ਵਧਦੀਆਂ ਕੀਮਤਾ ਕਾਰਨ ਜਿਆਦਾਤਰ ਲੋਕ ਹੁਣ 22 ਦੀ ਬਜਾਏ 18 ਕੈਰੇਟ ਦੇ ਗਹਿਣੇ ਖਰੀਦ ਰਹੇ ਹਨ ।ਕਾਰੋਬਾਰਿਆ ਮੁਤਾਬਕ ਸੋਨੇ ਦੀ ਕੀਮਤ ਵਧਣ ਕਾਰਨ ਦੁਲਹਨ ਦੇ ਗਹਿਿਣਆਂ ਦਾ ਭਾਰ ਹਲਕਾ ਹੋ ਗਿਆ ਹੈ ।
ਫਿਲਹਾਲ ਕੀਮਤ ਘੱਟਣ ਦੇ ਕੋਈ ਆਸਾਰ ਨਹੀ
ਯੁਕਰੇਨ ਅਤੇ ਰੂਸ ਵਿਚਕਾਰ ਲੜਾਈ ਹੋ ਰਹੀ ਹੈ । ਜਿਸ ਕਾਰਨ ਸੋਨੇ ਦੇ ਭਾਅ ਆਸਮਾਨ ਛੂਹ ਰਹੇ ਹਨ ।ਇਸ ਹਾਲਾਤ ਵਿੱਚ ਸੋਨੇ ਦੀ ਕੀਮਤ ਘੱਟਣ ਦੇ ਕੋਈ ਆਸਾਰ ਨਹੀ ਹੈ । 31 ਮਾਰਚ ਨੂੰ 22 ਕੈਰੇਟ ਦਾ ਸੋਨਾ 48700 ਰੁਪਏ ਪ੍ਰਤੀ ਗ੍ਰਾਮ ਸੀ । ਅੱਜ ਉਹ 15 ਦਿਨ ਬਾਅਦ 50,300 ਰੁਪਏ ਪ੍ਰਤੀ ਗ੍ਰਾਮ ਹੋ ਗਿਆ ।ਚਾਂਦੀ ਦੀ ਕੀਮਤ ਪਿਛਲੇ ਤਿੰਨ ਦਿਨਾਂ ਤੋਂ ਇੱਕ ਹਾਜਾਰ ਰੁਪਏ ਦਾ ਵਾਧਾ ਹੋਇਆ ਹੈ । 11 ਅਪ੍ਰੈਲ ਨੂੰ ਚਾਂਦੀ 69 ਹਾਜਾਰ ਰੁਪਏ ਪ੍ਰਤੀ ਕਿਲੋਗ੍ਰਾਮ ਤੇ ਸੀ ।
ਕਿੰਨਾ ਸ਼ੁੱਧ ਹੈ ਸੋਨਾ
22 ਕੈਰੇਟ – 91.60 ਪ੍ਰਤੀਸ਼ਤ ਸ਼ੁਧ
18 ਕੈਰੇਟ – 75 ਪ੍ਰਤੀਸ਼ਤ ਸ਼ੁੱਧ
14 ਕੈਰੇਟ – 58.50 ਪ੍ਰਤੀਸ਼ਤ ਸ਼ੁੱਧ
ਹਾਕਮਾਰਕਿੰਗ ਵਾਲੇ ਗਹਿਣੇ ਤੋ ਬਾਅਦ ਜਵੇਲਰਸ ਤੋਂ ਬਿੱਲ ਜਰੂਰ ਲਵੋਂ । ਜਿਸ ਵਿੱਚ ਲਿਿਖਆ ਹੋਵੇ ਕਿ ਜੋ ਸੋਨਾ ਤੁਸੀ ਲੈ ਰਹੇ ਹੋ , ਤੁਸੀ ਜੋ ਜਵੇਲਰੀ ਖਰੀਦ ਰਹੇ ਹੋ ਉਹ ਬਿਲਕੁਲ ਸ਼ੁਧ ਹੈ ।ਜਿਵੇ ਕਿ ਤੁਸੀ 22 ਕੈਰੇਟ ਦਾ ਚੋਨੲ ਖਰੀਦ ਰਹੇ ਹੋ ਤਾਂ ਉਹ ਬਿੱਲ ਤੇ ਅੰਕਿਤ ਹੋਣਾ ਚਾਹੀਦਾ ਹੈ ।
22 ਕੈਰੇਟ 10 ਗ੍ਰਾਮ ਦਾ ਮੁੱਲ ( ਅਪ੍ਰੈਲ 2018 ਤੋਂ 2022 ਤੱਕ )
ਅਪੈ੍ਰਲ 2018 ; 29,250 ਰੁਪਏ
ਅਪ੍ਰੈਲ 2019 ; 30,650 ਰੁਪਏ
ਅਪ੍ਰੈਲ 2020 ; 39,250 ਰੁਪਏ
ਅਪ੍ਰੈਲ 2021 ; 42,000 ਰੁਪਏ
ਅਪ੍ਰੈਲ 2022; 48,700 ਰੁਪਏ
ਸ਼ੱਧਤਾ ਦਾ ਰਖੋ ਧਿਆਣ
ਸ਼ੋਨੇ ਵਿੱਚ ਸ਼ੁਧਤਾ ਬਹੁਤ ਜਰੂਰੀ ਹੈ । ਅੱਜੇ ਵੀ ਅਜਿਹੇ ਗਹਿਣੇ ਹਨ ਜਿਨਾਂ ਨੇ ਹਾਲਮਾਰਕਿੰਗ ਦਾ ਲਾਇਸੈਂਸ ਨਹੀ ਲਿਆ ਹੈ ।ਨਿਯਮਾ ਮੁਤਾਬਿਕ ਜਿਨਾ ਨੇ ਲਾਇਸੇਂਸ ਨਹੀ ਲਿਆ ਹੈ , ਉਹ ਸੋਨਾ ਨਹੀ ਵੇਚ ਸਕਦੇ ।ਸਰਾਫਾ ਮੁਤਾਬਿਕ ਕਾਰੋਬਾਰੀ ਸੌਮਤਿਰ ਸਰਾਫ ਮੁਤਾਬਿਕ ਗ੍ਰਾਹਕ ਨੂੰ ਸ਼ੁਧਤਾ ਦਾ ਧਿਆਨ ਦੁਣਾ ਚਾਹੀਦਾ ਹੈ ।ਇਸ ਦੇ ਲਈ ਉਹ ਦੁਕਾਨਾ ‘ਤੇ ਜਾ ਕੇ ਜਾਂਚ ਕਰਨ ਕਿ ਸਬੰਧਤ ਦੁਕਾਨ ਕੋਲ ਹਾਲਮਾਰਕਿੰਗ ਲਾਇਸੈਂਸ ਹੈ ਜਾਂ ਨਹੀ । ਜਦੋਂ ਲਾਇਸੈਸ ਹੈ ਤਾਂ ਹੀ ਸ਼ੁੱਧਤਾ ਪ੍ਰਾਪਤ ਕਰਨ ਦੀ ਗੱਲ ਯਕੀਨੀ ਬਣਾਈ ਜਾ ਸਕਦੀ ਹੈ

Show More

Related Articles

Leave a Reply

Your email address will not be published. Required fields are marked *