ਗਰਮੀਆਂ ਦੇ ਵਿਚ ਪੁਦੀਨਾ ਖਾਉਣ ਦੇ ਫਾਇਦੇ

ਗਰਮੀਆਂ ਦੇ ਵਿਚ ਪੁਦੀਨਾ ਖਾਉਣ ਦੇ ਫਾਇਦਾ
ਇਸ ਗਰਮੀ ਦੇ ਮੌਸਮ ਵਿਚ ਲੋਕਾਂ ਨੂੰ ਜੂਨ – ਜੁਲਾਈ ਦੀ ਗਰਮੀ ਅਪ੍ਰੈਲ – ਮਈ ਦੇ ਮਹੀਨੇ ਵਿਚ ਦੇਖਣ ਨੂੰ ਮਿਲ ਰਹੀ ਹੈ ਲੋਕ ਇਸ ਗਰਮੀ ਅਤੇ ਲੁ ਤੋਂ ਪ੍ਰੇਸ਼ਾਨ ਹੋ ਚੁਕੇ ਹਨ ਹਨ, ਅਤੇ ਇਸ ਦੇ ਮੌਸਮ ਵਿਚ ਪੰਜਾਬ ਵਿਚ ਦਿਨ ਵੇਲੇ ਦਾ ਤਾਪਮਾਨ 45 ਡਿਗਰੀ ਤੋਂ ਪਾਰ ਜਾਣ ਲੱਗ ਪਿਆ ਹੈ ਅਜਿਹੇ ‘ਚ ਲੋਕਾਂ ਨੂੰ ਅਜਿਹੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹੈ , ਜਿਸ ਨਾਲ ਇਸ ਮੌਸਮ ‘ਚ ਰਾਹਤ ਮਿਲ ਸਕੇ । ਗਰਮੀਆਂ ‘ਚ ਪੁਦੀਨਾ ਕਿਸੇ ਦਵਾਈ ਤੋਂ ਘੱਟ ਨਹੀਂ ਹੁੰਦਾ । ਪੁਦੀਨਾ ਵਿਟਾਮਿਨ-ਸੀ ਅਤੇ ਖਣਿਜਾਂ ਨਾਲ ਭਰਪੂਰ ਹੈ । ਆਓ ਜਾਣਦੇ ਹਾਂ ਇਹ ਸਾਡੇ ਸਰੀਰ ਲਈ ਕਿੰਨਾ ਫਾਇਦੇਮੰਦ ਹੈ
ਪੁਦੀਨੇ ਨਾਲ ਚਮੜੀ ਨੂੰ ਐਨਰਜੀ ਮਿਲਦੀ ਹੈ, ਇਸੇ ਲਈ ਇਸ ਦੀਆਂ ਪੱਤੀਆਂ ਨੂੰ ਕਈ ਬਿਊਟੀ ਪ੍ਰੋਡਕਟਸ ‘ਚ ਇਸਤੇਮਾਲ ਕੀਤਾ ਜਾਂਦਾ ਹੈ। ਪੁਦੀਨਾ ਚਮੜੀ ਦੀ ਨਮੀ ਨੂੰ ਬਰਕਰਾਰ ਰੱਖਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ, ਜੋ ਚਮੜੀ ਦੀ ਗੰਦਗੀ ਨੂੰ ਦੂਰ ਕਰਦੇ ਹਨ।
ਜੇਕਰ ਤੁਹਾਨੂੰ ਪਾਚਨ ਦੀ ਸਮੱਸਿਆ ਹੈ ਤਾਂ ਪੁਦੀਨਾ ਤੁਹਾਡੇ ਲਈ ਬਹੁਤ ਮਦਦਗਾਰ ਹੋ ਸਕਦਾ ਹੈ। ਇਸ ਵਿਚ ਐਂਟੀਬੈਕਟੀਰੀਅਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ, ਜੋ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ। ਇਸ ਦੇ ਲਈ ਇਕ ਕੱਪ ਪਾਣੀ ਨੂੰ ਹਲਕਾ ਗਰਮ ਕਰਕੇ , ਇਸ ਵਿਚ ਅੱਧਾ ਚਮਚ ਪੁਦੀਨੇ ਦਾ ਰਸ ਮਿਲਾ ਕੇ ਪੀਣ ਨਾਲ ਤੁਹਾਡੀ ਪਾਚਨ ਦੀ ਸਮਸਿਆ ਦੂਰ ਹੋ ਜਾਵੇਗੀ
ਜੇਕਰ ਤੁਸੀਂ ਬਦਲਦੇ ਤਾਪਮਾਨ ‘ਚ ਸਰਦੀ ਅਤੇ ਜ਼ੁਖਾਮ ਦੀ ਸਮੱਸਿਆ ਦਾ ਸਾਹਮਣਾ ਕਰਦੇ ਹੋ ਤਾਂ ਪੁਦੀਨੇ ਦੀਆਂ ਪੱਤੀਆਂ ਦਾ ਸੇਵਨ ਜ਼ਰੂਰ ਕਰੋ, ਜੇਕਰ ਤੁਹਾਨੂੰ ਗਲੇ ‘ਚ ਖਰਾਸ਼ ਹੈ ਤਾਂ ਪੁਦੀਨੇ ਦਾ ਕਾੜ੍ਹਾ ਤੁਹਾਡੇ ਲਈ ਬੇਹੱਦ ਫਾਇਦੇਮੰਦ ਹੈ, ਇਸ ਤੋਂ ਇਲਾਵਾ ਜੇਕਰ ਨੱਕ ਬੰਦ ਹੈ ਤਾਂ ਪੁਦੀਨੇ ਦੀਆਂ ਪੱਤੀਆਂ ਨੂੰ ਸੁੰਘਣ ਨਾਲ ਵੀ ਤੁਹਾਡੇ ਨੱਕ ਖੁਲ ਜਾਵੇਗਾ
ਢਿੱਡ ਦੀ ਚਰਬੀ ਵਧਣ ‘ਤੇ ਪੁਦੀਨੇ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਕਿ ਪੁਦੀਨੇ ‘ਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਨੂੰ ਖਾਣ ਨਾਲ ਸਰੀਰ ‘ਚ ਵਾਧੂ ਕੈਲੋਰੀ ਨਹੀਂ ਪਹੁੰਚਦੀ ਅਤੇ ਤੁਹਾਡਾ ਭਾਰ ਘੱਟਣ ਲੱਗਦਾ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਪੁਦੀਨਾ ਮਾਨਸਿਕ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਤਣਾਅ ਦੇ ਕਾਰਨ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ, ਅਤੇ ਪੁਦੀਨੇ ਦੀਆਂ ਪੱਤੀਆਂ ਵਿੱਚ ਆਕਸੀਡੇਟਿਵ ਹੁੰਦਾ ਹੈ ਜੋ ਤਣਾਅ ਨੂੰ ਘਟਾਉਦਾ ਹੈ ,
ਪੁਦੀਨੇ ‘ਚ ਮੂੰਹ ‘ਚ ਮੌਜੂਦ ਬੈਕਟੀਰੀਆ ਨੂੰ ਮਾਰਨ ਦੀ ਤਾਕਤ ਹੁੰਦੀ ਹੈ। ਜੇਕਰ ਅਸੀਂ ਜ਼ਿਆਦਾ ਦੇਰ ਤੱਕ ਮੂੰਹ ਦੀ ਸਫ਼ਾਈ ਨਹੀਂ ਕਰਦੇ ਹਾਂ ਤਾਂ ਸਾਹ ‘ਚ ਬਦਬੂ ਆਉਣ ਲੱਗਦੀ ਹੈ। ਜਦੋਂ ਵੀ ਇਹ ਸਮੱਸਿਆ ਆਵੇ ਤਾਂ ਪੁਦੀਨੇ ਦੀਆਂ ਕੁਝ ਪੱਤੀਆਂ ਚਬਾ ਲੈਣੀਆਂ ਚਾਹੀਦੀਆਂ ਹਨ ਇਸ ਨਾਲ ਮੂੰਹ ਦੇ ਵਿੱਚੋ ਬਦਬੂ ਆਉਣੀ ਬੰਦ ਹੋ ਜਾਵੇਗੀ
ਪੁਦੀਨਾ ਵਿੱਚ ਮੇਂਥੋਲ ਹੁੰਦਾ ਹੈ ਜੋ ਮਾਸਪੇਸ਼ੀਆਂ ਨੂੰ ਆਰਾਮ ਦੇਣ ਅਤੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦਾ । ਆਪਣੇ ਮੱਥੇ ਅਤੇ ਸਿਰ ‘ਤੇ ਪੁਦੀਨੇ ਦਾ ਰਸ ਲਗਾਉਣ ਨਾਲ ਤੁਹਾਨੂੰ ਸਿਰਦਰਦ ਤੋਂ ਰਾਹਤ ਮਿਲ ਸਕਦੀ ਹੈ। ਨਾਲ ਹੀ, ਪੁਦੀਨੇ ਦੇ ਬੇਸ ਜਾਂ ਪੁਦੀਨੇ ਦੇ ਤੇਲ ਦੇ ਬਾਮ ਸਿਰ ਦਰਦ ਨੂੰ ਠੀਕ ਕਰਨ ਵਿੱਚ ਅਸਰਦਾਰ ਹੁੰਦਾ ਹੈ ।
ਪੁਦੀਨਾ ਦੀ ਵਰਤੋਂ ਕਰਦੇ ਸਮੇਂ ਸਾਵਧਾਨੀਆਂ
ਗਰਭਵਤੀ ਔਰਤਾਂ ਨੂੰ ਪੁਦੀਨਾ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਤੋਂ ਪੁੱਛ ਲੈਣਾ ਚਾਹੀਦਾ ਹੈ । ਜਿਗਰ ਜਾਂ ਗੁਰਦੇ ਦੀ ਬਿਮਾਰੀ ਵਾਲੇ ਮਰੀਜ਼ਾਂ ਨੂੰ ਵੀ ਪੁਦੀਨੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੁਦੀਨੇ ਦੀ ਜ਼ਿਆਦਾ ਵਰਤੋਂ ਨਾਲ ਦਿਲ ਦੀ ਜਲਣ, ਜੀਅ ਖਰਾਬ , ਅਤੇ ਮੂੰਹ ਦੀ ਚਮੜੀ ਖੁਸਕ ਹੋ ਸਕਦੀ ਹੈ । ਗੈਸਟਰੋਈਸੋਫੇਗੀਅਲ ਰੀਫਲੱਕਸ ਬਿਮਾਰੀ ਵਾਲੇ ਮਰੀਜ਼ਾਂ ਨੂੰ ਵੀ ਪੁਦੀਨਾ ਨਹੀਂ ਖਾਣਾ ਚਾਹੀਦਾ ,ਕਿਉਂਕਿ ਇਹ ਇਸ ਬਿਮਾਰੀ ਨੂੰ ਹੋਰ ਵਿਗਾੜ ਸਕਦਾ ਹੈ।